Nigraan Sewa Sanstha website launched

 
ਅੱਜ ਮਿਤੀ 25-10-2013 ਨੂੰ ਨਿਗਰਾਨ ਸੇਵਾ ਸੰਸਥਾ (ਰਜਿ:) ਵਲੋਂ ਆਪਣੀ ਵੈੱਬਸਾਈਟ 'ਨਿਗਰਾਨ ਡੌਟ ਕੌਮ' (nigraan.com) ਨੂੰ ਮੁੱਖ ਮੈਂਬਰਾ ਦੀ ਹਾਜ਼ਰੀ ਵਿੱਚ ਲੌਂਚ ਕੀਤਾ ਗਿਆ। ਇਹ ਵੈੱਬਸਾਈਟ ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਜੀ ਦੇ ਸਪੁੱਤਰ ਤਜਿੰਦਰ ਸਿੰਘ ਨਾਮਧਾਰੀ ਨੇ ਤਿਆਰ ਕੀਤੀ ਹੈ ਅਤੇ ਇਸ ਨੂੰ ਓਪਰੇਟ ਕਰਨ ਦੀ ਜਿੰਮੇਵਾਰੀ ਵੀ ਉਨ੍ਹਾਂ ਨੂੰ ਹੀ ਸੌਂਪੀ ਗਈ ਹੈ।ਇਸ ਵਿੱਚੋਂ ਕੋਈ ਵੀ ਸੰਸਥਾ ਦੇ ਹਰ ਪ੍ਰਕਾਰ ਦੇ ਕੰਮਾ ਬਾਰੇ ਜਾਣਕਾਰੀ ਦੇਖ ਸਕੇਗਾ। ਇਸ ਵਿੱਚ ਫੋਟੋ, ਵੀਡੀਓ, ਅਖ਼ਬਾਰੀ ਖ਼ਬਰਾਂ, ਸਪੀਚ, ਉਲੀਕੇ ਗਏ ਨਵੇਂ ਪ੍ਰੋਗਰਾਮਾਂ ਬਾਰੇ ਜਾਣਕਾਰੀ, ਮੈਂਬਰਸ਼ਿਪ ਫਾਰਮ, ਅਤੇ ਦਾਨ ਰਾਸ਼ੀ ਦੇਣ ਲਈ ਹਰ ਪ੍ਰਕਾਰ ਦੀ ਸਹੂਲਤ ਉਪਲਬਧ ਹੋਵੇਗੀ।Nigraan Sewa Sanstha website launched on 25 Oct, 2013 ਵੈੱਬਸਾਈਟ ਆਨ ਲਾਈਨ ਕੀਤੀ ਗਈ, ਦੇਸ਼-ਵਿਦੇਸ਼ 'ਚ ਵਸਦੇ ਵੀਰਾਂ, ਭੈਣਾਂ, ਬੱਚਿਆਂ ਨੂੰ ਸੰਸਥਾ ਨਾਲ ਸਾਂਝ ਪਾਉਣ ਲਈ ਬੇਨਤੀ ਕੀਤੀ ਗਈ। ਇਹ ਜਾਣਕਾਰੀ ਮੁੱਖ ਸੇਵਕ ਜਸਵੰਤ ਸਿੰਘ ਧੰਜਲ ਜੀ ਨੇ ਦਿੱਤੀ। ਇਸ ਦੇ ਨਾਲ ਹੀ ਪਿਆਜਾਂ ਦੀਆਂ ਵੱਧ ਰਹੀਆਂ ਕੀਮਤਾਂ, ਪ੍ਰਾਪਟੀ ਟੈਕਸ ਅਤੇ ਪਲਾਟ ਰੈਗੁਲਰ ਕਰਵਾਉਣ ਲਈ ਲਾਈ ਫ਼ੀਸ ਦਾ ਵੀ ਜੰਤਾ 'ਤੇ ਹੀ ਬੋਝ ਪੈ ਰਿਹਾ ਹੈ, ਇਸ ਲਈ ਚਿੰਤਾ ਪ੍ਰਗਟ ਕੀਤੀ ਗਈ। ਇਸ ਲਈ ਸਾਰੇ ਟੈਕਸਾਂ ਨੂੰ ਖਤਮ ਕਰਕੇ ਆਮਦਨ ਦੇ ਹਿਸਾਬ ਨਾਲ ਸਾਲ ਪ੍ਰਤੀ ਕੇਵਲ ਇੱਕ ਵਾਰ ਟੈਕਸ ਵਸੂਲਿਆ ਜਾਏ ਤਾਂ ਕਿ ਲੋਕ ਸੁੱਖ ਨਾਲ ਜੀਵਨ ਭੋਗ ਸਕਣ। ਇਸ ਨਾਲ ਸਰਕਾਰ ਅਤੇ ਜੰਤਾ ਦੋਵੇਂ ਖੁਸ਼ਹਾਲ ਰਹਿਣਗੇ।
 
ਇਹ ਵਿਚਾਰ ਧੰਜਲ ਜੀ ਨੇ ਪੇਸ਼ ਕੀਤੇ ਅਤੇ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ। ਇਸ ਸਮੇਂ ਪਹੁੰਚੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਸਮੇਂ ਜਸਵੰਤ ਸਿੰਘ ਧੰਜਲ, ਖਜਾਨਚੀ ਸਤਵੀਰ ਸਿੰਘ ਜੰਡੂ, ਜ: ਸਕੱਤਰ ਅਵਤਾਰ ਸਿੰਘ ਚਾਨੇ, ਸਲਾਹਕਾਰ ਤਜਿੰਦਰ ਸਿੰਘ ਨਾਮਧਾਰੀ, ਦਰਸ਼ਨ ਸਿੰਘ, ਲਖਵੀਰ ਸਿੰਘ, ਜੋਗਿੰਦਰ ਸਿੰਘ ਅਤੇ ਹੋਰ ਕਈ ਸਾਥੀ ਹਾਜਰ ਰਹੇ।

Comments

Post new comment

The content of this field is kept private and will not be shown publicly.
Image CAPTCHA
Enter the characters shown in the image.