Nigraan Sewa Sanstha prayed at Central Jail, Ludhiana for everyone's wellness on auspicious occasion of Diwali

3-11-2013, ਦੀਵਾਲੀ ਵਾਲੇ ਦਿਨ ਨਿਗਰਾਨ ਸੇਵਾ ਸੰਸਥਾ ਰਜਿ: ਵੱਲੋ ਸੈਂਟਰਲ ਜੇਲ (ਸੁਧਾਰ ਘਰ) ਅਤੇ ਬ੍ਰੋਸਟਲ ਸੁਧਾਰ ਘਰ, ਜਨਾਨਾ ਜੇਲ ਦੀ ਅਫਸਰਾਂ ਦੀ ਟੀਮ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸੁਪਰੀਡੈਂਟ ਸ਼੍ਰੀ ਸੁਰਿੰਦਰ ਖੰਨਾ ਜੀ, ਡਿਪਟੀ ਸੁਪਰੀਡੈਂਟ ਸ. ਅਮਰੀਕ ਸਿੰਘ ਮਾਂਗਟ, ਸਹਾਇਕ ਰਵਿੰਦਰ ਸਿੰਘ, ਦੇਵਰਾਜ ਸਿੰਘ ਜੀ, ਬ੍ਰੇਸਟਲ ਸੰਸਥਾ ਦੇ ਸੁਪਰੀਡੈਂਟ ਸ. ਬਲਵਿੰਦਰ ਸਿੰਘ ਗਿਲ, ਡਿਪਟੀ ਸੁਰੀਡੈਂਟ ਕਮਲਪ੍ਰੀਤ ਸਿੰਘ ਚੀਮਾ ਜੀ ਅਤੇ ਅਫਸਰਾਂ ਦੀ ਟੀਮ ਅਤੇ ਸੰਸਥਾ ਦੇ ਮੈਂਬਰਾ ਨੇ ਮਿਲ ਕੇ ਇੱਕ ਪਿਤਾ ਪਰਮਾਤਮਾ ਜੀ ਨੂੰ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

Nigraan Sewa Sanstha prayed at Central Jail, Ludhiana for everyone's wellness on auspicious occasion of Diwali

ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਜੀ ਨੇ ਸਭ ਦੇ ਮਾਲਕ ਇੱਕ ਪਿਤਾ ਪ੍ਰਮਾਤਮਾ ਜੀ ਨੂੰ ਬੇਨਤੀਆਂ ਕੀਤੀਆਂ। ਜੇਲਾਂ ਅੰਦਰ, ਹਸਪਤਾਲਾਂ ਅੰਦਰ, ਘਰਾਂ ਵਿੱਚ, ਹੋਰ ਜਿੱਥੇ ਵੀ ਕਿਧਰੇ ਕੋਈ ਜੀਵ ਦੁਖੀ ਹਨ, ਉਨ੍ਹਾਂ ਪਾਸੋਂ ਜਨਮਾਂ ਵਿੱਚ ਜਾਣੇ ਅਨਜਾਣੇ ਵਿੱਚ ਹੋਈਆਂ ਗਲਤੀਆਂ ਲਈ ਮਾਫੀਆਂ ਮੰਗੀਆਂ ਗਈਆਂ, ਅੱਗੇ ਲਈ ਸਹੀ ਰਸਤਾ ਮਿਲੇ, ਰੌਸ਼ਨੀ ਮਿਲੇ, ਸੇਵਾ ਅਤੇ ਸਿਮਰਨ ਦੀ ਦਾਤ ਮੰਗੀ ਗਈ। ਧੰਜਲ ਜੀ ਇਸ ਸਮੇਂ ਦੇਸ਼ ਵਾਸੀਆਂ ਨੂੰ ਸੰਦੇਸ਼ ਰਾਹੀਂ ਬੇਨਤੀ ਕੀਤੀ ਕਿ ਕਿਧਰੇ ਵੀ ਕੋਈ ਭੁੱਖਾ ਬੇਠਾ ਹੈ, ਕੋਈ ਬੱਚਾ ਕਿਤਾਬ ਲੈਣ ਤੋਂ, ਕੋਈ ਦਵਾਈ ਲੈਣ ਤੋਂ ਅਸਮਰਥ ਹੈ, ਅਜਿਹੇ ਲੋੜਵੰਦਾ ਦੀ ਸਦਾ ਹੀ ਮਦਦ ਕਰਦੇ ਰਹਿਏ, ਤਾਂ ਜਗਦੀ ਜੋਤ ਵਿੱਚ ਦੇਸੀ ਘਿਓ ਪਾਉਣ ਤੋਂ ਵੀ ਵੱਡਾ ਕੰਮ ਹੋਵੇਗਾ। ਕਿਸੇ ਦੁਖੀ ਲਈ ਬੋਲੇ ਦੋ ਪਿਆਰ ਦੇ ਬੋਲ ਕਈ ਦੁਖਾਂ ਨੂੰ ਘਟਾ ਦਿੰਦੇ ਹਨ। ਇਹ ਵਿਚਾਰ ਧੰਜਲ ਜੀ ਨੇ ਪ੍ਰਗਟ ਕੀਤੇ।

Nigraan Sewa Sanstha prayed at Central Jail, Ludhiana for everyone's wellness on auspicious occasion of Diwali 2013

ਇਸ ਸਮੇਂ ਅਰਦਾਸ ਅਤੇ ਸੰਦੇਸ਼ ਲਿਖਤੀ ਰੁਪ ਵਿੱਚ ਵੀ ਵੰਡੇ ਗਏ। ਇਸ ਸਮੇਂ ਜੇਲ ਟੀਮ, ਸੰਸਥਾ ਟੀਮ ਅਤੇ ਕੇਦੀਆਂ ਨੇ ਹਾਜਰੀ ਭਰੀ। ਸੰਸਥਾ ਮੈਂਬਰ, ਸੀਤਪਾਲ ਸਿੰਘ ਧੰਜਲ, ਹਰੀ ਸਿੰਘ, ਸਤਵੀਰ ਸਿੰਘ, ਦਰਸ਼ਨ ਸਿੰਘ ਜੰਡੂ, ਆਤਮਾ ਸਿੰਘ, ਸਿਮਰਪਾਲ ਸਿੰਘ, ਜੈੈ ਪਾਲ ਸਿੰਘ, ਅਵਤਰ ਸਿੰਘ ਭੱਟੀਆਂ, ਤਹਿਸੀਲ ਪ੍ਰਧਾਨ ਲੇਖ ਰਾਜ ਅੱਟਾ ਤੋਂ, ਲਖਵਿੰਦਰ ਕੁਮਾਰ, ਸੁਖਦੇਵ ਰਾਮ, ਹਰਵਿੰਦਰ, ਰਾਜਵਿੰਦਰ ਤਹਿਸੀਲ ਫਿਲੌਰ ਪਹੁੰਚੇ ਹੋਏ ਸਨ।

 


 

 

ਨਿਗਰਾਨ ਸੇਵਾ ਸੰਸਥਾ ਰਜਿ: ਵਲੋਂ ਦੀਵਾਲੀ ੦੩-੧੧-੨੦੧੩ ਨੂੰ

ਸੈਂਟਰਲ ਜੇਲ ਲੁਧਿਆਣਾ ਵਿਖੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ

ਰੱਬ –ਭਗਵਾਨ –ਪ੍ਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ – ਹੇ ਪ੍ਰਮਾਤਮਾ ਪਿਤਾ ਜੀ ਆਪ ਜੀ ਦੇ ਸਾਰੇ ਨਾਵਾਂ ਨੂੰ, ਧਰਮਾਂ ਨੂੰ ਗ੍ਰੰਥ ਸਾਹਿਬਾਂ ਨੂੰ, ਧਾਰਮਿਕ ਪੋਥੀਆ ਨੂੰ , ਸਰੋਵਰਾਂ ਨੂੰ ਆਪ ਜੀ ਦੇ ਸਭ ਨਿਸ਼ਾਨਾ ਨੂੰ ਸਭ ਸ਼ਕਤੀਆਂ ਨੂੰ ਸਾਰੇ ਜੀਵਾਂ ਨੂੰ ਅਤੇ ਜੋ ਤੁਸੀਂ ਬਣਾਇਆਂ ਹੈ ਜੋ ਤੁਸੀਂ ਕੀਤਾ ਹੈ, ਜੋ ਕਰ ਰਹੇ ਹੋ, ਜੋ ਕਰੋਗੇ ਸਭ ਨੂੰ ਹੀ ਵਾਰ – ਵਾਰ, ਰੋਮ – ਰੋਮ, ਸੁਵਾਸ- ਸੁਵਾਸ, ਨਮਸਕਾਰ ਨਮਸਕਾਰ ਨਮਸਕਾਰ।

ਇੱਕ ਤੁਸੀਂ - ਅਖੰਡ, ਮੰਡਲ ਬ੍ਰਹਿਮੰਡ, ਦੀਪ , ਜਲ- ਥਲ, ਧਰਤੀ ਹੋਰ ਪਰੇ ਹੋਰ, ਪਤਾਲਾ – ਪਤਾਲ, ਲੱਖ ਅਗਾਸਾ- ਅਗਾਸ ਜੋ ਦਿਸਦਾ ਹੈ ਜੋ ਨਹੀਂ ਦਿਸਦਾ ਹੈ, ਸਭ ਨੂੰ ਬਣਾਉਣ ਵਾਲੇ ਤੁਸੀਂ ਇੱਕ ਪ੍ਰਮਾਤਮਾ ਹੋ ।ਸਾਰੇ ਜੀਵਾਂ ਦੇ ਅੰਦਰ ਤੁਹਾਡੀ ਹੀ ਜੋਤ ਹੈ ਹਰ ਥਾਂ ਤੁਹਾਡੀ ਨਜ਼ਰ ਰਹਿੰਦੀ ਹੈ। ਸਭ ਜੂਨਾਂ ਦਾ ਕੰਟਰੋਲ ਤੁਹਾਡੇ ਪਾਸ ਹੈ, ਜਨਮ ਅਤੇ ਮੌਤ ਤੁਹਾਡੇ ਹੁਕਮ ਵਿੱਚ ਹੁੰਦਾ ਹੈ। ਕਰਮਾਂ ਦਾ ਨਿਪਟਾਰਾ ਤੁਸੀਂ ਹੀ ਕਰਦੇ ਹੋ। ਸਾਡੀ ਕਰਨੀ ਮੁਤਾਬਿਕ ਸਾਨੂੰ ਫਲ ਅਤੇ ਸਜਾ ਮਿਲਦੇ ਹਨ।

ਸਾਰੇ ਅਵਤਾਰ, ਪੀਰ ਪੈਗੰਬਰ ਮਹਾਤਮਾਂ, ਸੁਆਮੀ , ਗੁਰੂ, ਸਤਿਗੁਰੂ, ਭਗਤ, ਦੇਵੀ ਦੇਵਤੇ, ਸਭ ਤੁਹਾਡੇ ਤੋਂ ਹੀ ਪ੍ਰਗਟ ਹੁੰਦੇ ਹਨ।ਤੁਹਾਡੇ ਸਿੰਘਾਸਣ ਤੇ ਕੋਈ ਨਹੀਂ ਬੈਠ ਸਕਦਾ, ਤੁਹਾਡੇ ਵਰਗੇ ਕੰਮ ਕੋਈ ਨਹੀਂ ਕਰ ਸਕਦਾ। ਤੁਸੀਂ ਸਾਰੀ ਸ੍ਰਿਸਟੀ ਵਿੱਚ ਸਮੇਂ ਸਮੇਂ ਤਬਦੀਲੀਆਂ ਕਰਦੇ ਹੋ। ਤੁਸੀਂ ਸਭ ਕਾਸੇ ਦੇ ਖੁੱਦ ਮਾਲਿਕ ਹੋ, ਸਭ ਕੁੱਝ ਤੁਹਾਡੇ ਹੁਕਮ ਵਿੱਚ ਹੁੰਦਾ ਹੈ। ਜੋ ਤੁਹਾਡਾ ਨਾਮ ਜਪਦੇ ਹਨ, ਤੁਹਾਡੇ ਹਰ ਹੁਕਮ ਦੀ ਪਾਲਣਾ ਕਰਦੇ ਹਨ, ਸਾਰੇ ਜੀਵਾਂ ਨੰ, ਹੋ ਰਹੀਆਂ ਤਬਦੀਲੀਆ ਨੂੰ ਤੁਹਾਡੇ ਸੁੰਦਰ ਨਜ਼ਾਰਿਆ ਨੂੰ, ਦੁੱਖਾਂ ਅਤੇ ਸੁੱਖਾਂ ਨੂੰ, ਹਰ ਸਮੇਂ ਨੂੰ ਨਮਸਕਾਰ ਕਰਦੇ ਹੋਏ ਤੁਹਾਨੂੰ ਹਰ ਸਮੇਂ ਯਾਦ ਰੱਖਦੇ ਹਨ ਉਹ ਤੁਹਾਨੂੰ ਪਿਆਰੇ ਲੱਗਦੇ ਹਨ।ਤੁਹਾਡੀਆਂ ਸਿਫ਼ਤਾਂ ਹਰ ਜਨਮ – ਜਨਮ ਲਿਖਦੇ ਰਹੀਏ, ਕਰਦੇ ਰਹੀਏ ਤਾਂ ਵੀ ਉਹ ਨਾ ਮਾਤਰ ਹੀ ਹੋਣਗੀਆਂ ।ਤੁਸੀਂ ਸਭ ਤੋਂ ਵੱਡੇ ਹੋ, ਉੱਚੇ ਸੁੱਚੇ, ਸੱਚੇ ਅਤੇ ਪਵਿਤਰ ਹੋ, ਤੁਸੀਂ ਸਭ ਰੰਗਾਂ ਦੇ ਮਾਲਕ ਹੋ ਤੁਸੀਂ ਹਰ ਬੋਲੀ ਵਿੱਚ ਕੀਤੀਆਂ ਅਰਦਾਸਾਂ ਨੂੰ ਸੁਣਦੇ ਹੋ ਅਤੇ ਮਨਜ਼ੂਰ ਕਰਦੇ ਹੋ ਇਹ ਸਾਡਾ ਪੱਕਾ ਵਿਸ਼ਵਾਸ ਹੈ। ਆਪ ਜੀ ਨੂੰ ਨਮਸਕਾਰ ਨਮਸਕਾਰ ਨਮਸਕਾਰ।

ਜਿਹੜੇ ਵੀਰਾਂ- ਭੈਣਾਂ, ਬਜ਼ੁਰਗਾਂ ਅਤੇ ਬੱਚਿਆਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆ ਦਿੱਤੀਆਂ ਧਰਮ ਦੇਸ਼, ਸਮਾਜ ਅਤੇ ਜ਼ਰੂਰਤ ਵੰਦਾ ਦੀ ਸੇਵਾ ਕੀਤੀ ਅਤੇ ਕਰ ਰਹੇ ਹਨ ਸਭ ਨੂੰ ਹੀ ਨਮਸਕਾਰ ਨਮਸਕਾਰ ਨਮਸਕਾਰ।

ਅਸੀਂ ਸਭ ਇਕੱਠੇ ਹੋ ਕੇ ਦੀਵਾਲੀ ਮਨਾਉਂਦੇ ਹੋਏ ਆਪ ਜੀ ਨੂੰ ਅਰਦਾਸ ਬੇਨਤੀਆਂ ਕਰਦੇ ਹਾਂ, ਜੇਲ੍ਹਾਂ ਅੰਦਰ, ਹਸਪਤਾਲਾਂ ਵਿੱਚ, ਘਰਾਂ ਵਿੱਚ ਅਤੇ ਜਿੱਥੇ ਵੀ ਕਿੱਧਰੇ ਜੀਵ ਦੁੱਖ ਭੋਗ ਰਹੇ ਹਨ ਉਹਨਾਂ ਪਾਸੋਂ ਬੀਤ ਚੁੱਕੇ ਹੋਏ ਸਮੇਂ ਵਿੱਚ ਅਤੇ ਹਰ ਜਨਮ ਜਨਮ ਵਿੱਚ, ਸੁਪਨਿਆ ਵਿੱਚ, ਖਿਆਲਾਂ ਵਿੱਚ ਜਾਣੇ ਅਣਜਾਣੇ ਵਿੱਚ ਹੋਈਆ ਗਲਤੀਆਂ ਦੀਆਂ ਮਾਫ਼ੀਆਂ ਮੰਗਦੇ ਹਾਂ।

ਹੇ ਪ੍ਰਮਾਤਮਾ ਪਿਤਾ ਜੀ ਅਸੀਂ ਭੁਲਣਹਾਰ ਹਾਂ, ਤੁਸੀਂ ਬਖਸ਼ਣਹਾਰ ਦਾਤੇ ਹੋ। ਹੇ ਪਿਤਾ ਜੀ ਕ੍ਰੋਧ ਹੰਕਾਰ, ਆਕੜ੍ਹ, ਦਲੀਦਰ ਹੋਰ ਮਨ ਅਤੇ ਦੇਹੀ ਨੂੰ ਲੱਗੀਆ ਬੀਮਾਰੀਆਂ ਖਤਮ ਹੋ ਜਾਣ ਜੀ, ਕਾਮ ਅਤੇ ਲੋਭ ਆਪਣੇ ਹੱਕ ਤੇ ਹੀ ਰਹੇ। ਮਨ ਅੰਦਰ ਬੇਕਾਰ ਕੋਈ ਕਾਮਨਾ ਨਾ ਬਣੇ, ਤੁਸੀਂ ਜੋ ਸਾਨੂੰ ਦਿੱਤਾ ਉਸਨੂੰ ਅਤੇ ਦੁੱਖਾਂ ਅਤੇ ਸੁੱਖਾਂ ਨੂੰ ਲੈ ਕੇ ਪੂਰੇ ਦਾ ਪੂਰਾ ਮੋਹ ਆਪ ਜੀ ਨੂੰ ਕਰਦੇ ਹੋਏ ਤੁਹਾਡੇ ਚਰਨਾਂ ਵਿੱਚ ਭੇਟ ਹੋ ਕੇ ਨਮਸਕਾਰ ਕਰਦੇ ਹਾਂ। ਹੇ ਪਿਤਾ ਜੀ ਸੇਵਾ ਅਤੇ ਸਿਮਰਨ ਦੀ ਦਾਤ ਸਾਡੀ ਝੌਲੀ ਵਿੱਚ ਪਾਉ ਜੀ। ਸੇਵਾ ਅਤੇ ਸਿਮਰਨ ਕਰਨ ਲਈ ਸਭ ਸ਼ਕਤੀਆਂ ਅਤੇ ਆਪ ਜੀ ਦੀ ਕ੍ਰਿਪਾ ਮੰਗਦੇ ਹਾਂ। ਪੂਰੇ ਦਾ ਪੂਰਾ ਮੋਹ ਲੈ ਕੇ ਸਰਬੱਤ ਦੇ ਭਲੇ ਲਈ ਕੀਤੀਆਂ ਅਰਦਾਸ ਬੇਨਤੀਆਂ ਪ੍ਰਵਾਨ ਹੋ ਜਾਣ।ਅੱਗੇ ਲਈ ਸਾਨੂੰ ਸਹੀ ਰਾਸਤਾ ਮਿਲੇ ਸਦਾ ਰੌਸ਼ਨੀ ਮਿਲੇ, ਆਪ ਜੀ ਦੇ ਹਰ ਹੁਕਮ ਨੂੰ ਸਮਝਦੇ ਹੋਏ ਉਸ ਉੱਪਰ ਚੱਲ ਸਕੀਏ, ਆਪ ਜੀ ਦੇ ਧਾਰਮਿਕ ਨਿਸ਼ਾਨ ਸਦਾ ਹੀ ਉੱਚੇ ਝੁੱਲਦੇ ਰਹਿਣ ਹਰ ਸਮੇਂ ਰਹੇ ਚੱੜ੍ਹਦੀ ਕਲਾ ਤੁਹਾਡੇ ਭਾਣੇ ਸਰਬੱਤ ਦਾ ਭਲਾ।

 

ਸਭ ਧਰਮਾਂ ਨੂੰ ਨਮਸਕਾਰ, ਸਭ ਸ਼ਕਤੀਆਂ ਨੂੰ ਨਮਸਕਾਰ, ਸਭ ਜੀਵਾਂ ਨੂੰ ਨਮਸਕਾਰ, ਆਪ ਜੀਨੂੰ ਨਮਸਕਾਰ ਨਮਸਕਾਰ ਨਮਸਕਾਰ।

ਸੰਦੇਸ਼:- ਆਪਣੇ ਘਰਾਂ ਦੇ ਆਸੇ ਪਾਸੇ ਨਜ਼ਰ ਮਾਰੋ ਕੋਈ ਰੋਟੀ ਖਾਣ ਤੋਂ ਭੁੱਖਾ ਬੈਠਾ ਹੈ, ਕੋਈ ਦਵਾਈ ਲੈਣ ਤੋਂ, ਕੋਈ ਕਿਤਾਬ ਲੈਣ ਤੋਂ, ਕੋਈ ਸਕੂਲ ਦੀ ਫ਼ੀਸ ਦੇਣ ਤੋਂ ਅਸਮਰੱਥ ਹੈ ਇਸ ਪ੍ਰਕਾਰ ਦੇ ਹੋਰ ਲੋੜਵੰਦਾ ਦੀ ਮੱਦਦ ਸਦਾ ਹੀ ਕਰਦੇ ਰਹੀਏ ਤਾਂ ਇਹ ਜਗਦੀ ਜੋਤ ਵਿੱਚ ਦੇਸੀ ਘਿਉ ਪਾਉਣ ਦਾ ਕੰਮ ਹੋਵੇਗਾ, ਇਸ ਨਾਲ ਸਾਡੇ ਕਰਮ ਉਤੱਮ ਬਣਦੇ ਰਹਿਣਗੇ, ਘਰ ਵਿੱਚ ਖੁੱਸ਼ੀਆ ਆਵਣਗੀਆਂ, ਹਰ ਸਮੇਂ ਹਰ ਰੋਜ਼ ਸਾਡੇ ਤਿਉਹਾਰ ਹੀ ਹੋਣਗੇ।

ਕਿਸੇ ਦੁਖੀ ਦੇ ਕੋਲ ਬੈਠ ਕੇ ਬੋਲੇ ਹੋਏ ਦੋ ਪਿਆਰ ਦੇ ਬੋਲ ਕਈ ਦੁੱਖਾਂ ਨੂੰ ਭੁਲਾ ਦਿੰਦੇ ਹਨ।

ਨਿਗਰਾਨ ਸੇਵਾ ਸੰਸਥਾ ਰਜਿ: ਵਲੋਂ ੦੩-੧੧-੨੦੧੩ ਨੂੰ ਸੈਂਟਰ ਜੇਲ ਲੁਧਿਆਣਾ ਵਿਖੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ।

ਦੇਸ਼ ਸਮਾਜ ਅਤੇ ਧਰਮ ਦੀ ਸੇਵਾ ਲਈ ਸੰਸਥਾ ਨੂੰ ਆਪਣੇ ਸੁਝਾਵ ਅਤੇ ਆਪਣਾ ਸਾਥ ਦੇਣ ਦੀ ਕ੍ਰਿਪਾ ਕਰੋ ਜੀ। ਜੋ ਵੀਰ- ਭੈਣਾ, ਬੱਚੇ, ਬਜ਼ੁਰਗ ਸਾਡਾ ਸਾਥ ਦੇ ਰਹੇ ਹਨ ਸੰਸਥਾ ਉਹਨਾਂ ਨੂੰ ਤਹਿ ਦਿਲੋਂ ਸਤਿਕਾਰ ਅਤੇ ਪਿਆਰ ਭੇਟ ਕਰਦੇ ਹਾਂ। ਅਸੀਂ ਤੁਹਾਡਾ ਪਿਆਰ ਮਿਲਣ ਤੇ ਹੀ ਕਿਸੇ ਸੇਵਾ ਦੇ ਯੋਗ ਬਣਦੇ ਹਾਂ, ਤੁਹਾਡੇ ਪਿਆਰ ਤੋਂ ਬਿਨਾਂ ਅਸੀਂ ਅਧੁਰੇ ਹਾਂ, ਬੇਨਤੀ ਮਨਜ਼ੂਰ ਕਰਨੀ ਜੀ।

ਧੰਨਵਾਦ ਸਹਿਤ

ਜਸਵੰਤ ਸਿੰਘ ਧੰਜਲ
ਮੁੱਖ ਸੇਵਾਦਾਰ
ਤੁਹਾਡੀ ਆਪਣੀ - ਨਿਗਰਾਨ ਸੇਵਾ ਸੰਸਥਾ (ਰਜਿ:)ਇੰਡੀਆ
ਮੋਬਾਇਲ:93563-92809, 88722-35162

Diwali 2013 Diwali 2013 Diwali 2013 Diwali 2013 Diwali 2013 Diwali 2013

Comments

Post new comment

The content of this field is kept private and will not be shown publicly.
Image CAPTCHA
Enter the characters shown in the image.