ਨਿਗਰਾਨ ਸੇਵਾ ਸੰਸਥਾ ਦੇ ਮੁੱਖ ਮੈਂਬਰਾਂ ਦੀ ਸੋਮਾ ਕੰਪਨੀ ਦੇ ਮੈਨੇਜਰ ਸਾਹਿਬ ਨਾਲ ਸਤਲੁਜ ਟੋਲ ਪਲਾਜਾ ਵਿਖੇ ਮੀਟਿੰਗ

ਹਰ ਕਦਮ ਸੇਵਾ ਲਈ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਨਿਗਰਾਨ ਸੇਵਾ ਸੰਸਥਾ ਦੇ ਮੁੱਖ ਮੈਂਬਰਾਂ ਨੇ NAHI ਦੇ ਸਬੰਧਤ ਸੋਮਾ ਕੰਪਨੀ ਦੇ GM ਸ਼੍ਰੀ ਕੈਲਾਸ਼ ਸ਼ਰਮਾ ਅਤੇ ਐਸਿਸਟੈਂਟ ਮੈਨੇਜਰ ਸ਼੍ਰੀ ਦਿਨੇਸ਼ ਕੁਮਾਰ ਨਾਲ ਸਤਲੁਜ ਟੋਲ ਪਲਾਜਾ ਵਿਖੇ ਮੀਟਿੰਗ ਕੀਤੀ। ਸੁਪਰੀਮ ਕੋਰਟ ਦੇ ਹੋਏ ਹੁਕਮ ਜੋ ਜਲੰਧਰ ਤੋਂ ਪਾਣੀਪਤ ਤੱਕ 2015 ਦੇ ਅੰਦਰ-ਅੰਦਰ ਪੁਲਾਂ ਅਤੇ ਸੜਕਾਂ ਦੇ ਸਾਰੇ ਕੰਮ ਕੰਪਲੀਟ ਹੋਣੇ ਹਨ। ਸੰਸਥਾ ਵੱਲੋਂ ਇਹਨਾਂ ਹੁਕਮਾਂ ਲਈ ਸੁਪਰੀਮ ਕੋਰਟ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਮਈ 2013 ਵਿੱਚ 13 ਸਾਲਾ ਮਾਨ ਸਿੰਘ ਲੜਕਾ ਪੁੱਲ ਦੀ ਟੁੱਟੀ ਫੁੱਟਪਾਥ ਕਾਰਨ ਦਰਿਆ ਵਿੱਚ ਗਿਰ ਕੇ ਜਾਨ ਗੁਆ ਬੈਠਾ। ਇਸ ਹਾਦਸੇ ਨੂੰ ਮੁੱਖ ਰੱਖਦੇ ਹੋਏ ਸੋਮਾ ਕੰਪਨੀ ਨੂੰ ਪੁੱਲ ਬਣਾਉਣ ਸਬੰਧੀ ਪੁੱਲ ਅਤੇ ਫੁੱਟਪਾਥ ਦੀ ਮਜਬੂਤੀ ਵੱਲ ਹਰ ਪੱਖੋਂ ਧਿਆਨ ਰੱਖਣ ਲਈ ਕਿਹਾ ਗਿਆ ਅਤੇ ਸਾਰੇ ਹੀ ਪੁੱਲਾਂ ਦੇ ਸਾਇਡਾਂ ਤੇ ਰੋਕਾਂ (ਰੈਲਿੰਗ) ਜਰੂਰ ਲਗਾਈਆਂ ਜਾਣ ਅਤੇ ਸੜਕਾਂ ਵਿੱਚ ਕਿਧਰੇ ਕਿਧਰੇ ਉਚੇ ਨੀਵੇਂ ਟੱਕ ਰਹਿ ਜਾਂਦੇ ਹਨ। ਇਸ ਪ੍ਰਤੀ ਸਹੀ ਅਤੇ ਪੁੱਲਾਂ ਦੀ ਮਜਬੂਤੀ ਕਰਨ ਲਈ ਫੁੱਟਪਾਥ ਨੂੰ ਚੰਗੀ ਤਰ੍ਹਾਂ ਬਣਾਉਣ ਲਈ ਸੰਸਥਾਂ ਮੈਂਬਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਮੈਨੇਜਰ ਸਾਹਿਬ ਵੱਲੋਂ ਨੋਟ ਕੀਤਾ ਗਿਆ ਅਤੇ ਕੰਪਨੀ ਦੇ ਇੰਜੀਨੀਅਰ ਦੇ ਧਿਆਨ ਵਿੱਚ ਲਿਆਉਣ ਲਈ ਸੁਝਾਵ ਭੇਜੇ ਜਾਣਗੇ।

Nigraan Sewa Sanstha meeting with SOMA

ਮੈਨੇਜਰ ਸਾਹਿਬ ਨੇ ਸੰਸਥਾ ਨੂੰ ਇਸ ਪ੍ਰਤੀ ਵਿਸ਼ਵਾਸ ਦਿੱਤਾ ਅਤੇ ਸੰਸਥਾ ਦੇ ਟੋਲ ਪਲਾਜਾ ਤੇ ਪਹੁੰਚਣ ਦਾ ਅਤੇ ਇਹ ਉਪਰਾਲਾ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਅਤੇ ਐਸਿਸਟੈਂਟ ਮੈਨੇਜਰ ਦਿਨੇਸ਼ ਕੁਮਾਰ ਵੀ ਅਜਿਹੀਆਂ ਕਮੀਆਂ ਨੂੰ ਨੋਟ ਕਰਦੇ ਰਹਿੰਦੇ ਹਨ। ਇਹ ਸੁਣ ਕੇ ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਜੀ ਨੇ ਕਿਹਾ ਕਿ ਕਮੀਆਂ ਨੋਟ ਕਰਕੇ ਉਹਨਾਂ ਨੂੰ ਪ੍ਰੈਕਟੀਕਲ ਵਿੱਚ ਲਿਆਉਣਾ ਹੋਰ ਵੀ ਚੰਗਾ ਕੰਮ ਹੈ। ਤੁਸੀਂ ਇਹ ਨੋਟ ਕਰਦੇ ਹੋ ਇਹ ਵੀ ਚੰਗੀ ਗੱਲ ਹੈ। ਕੰਪਨੀ ਵੱਲੋਂ ਪੁੱਲ ਅਤੇ ਫੁੱਟਪਾਥ ਦੀ ਮਜਬੂਤੀ ਲਈ ਕਿਸ ਤਰ੍ਹਾਂ ਪਲੈਨਿੰਗ ਕੀਤੀ ਗਈ ਹੈ। ਉਸਦੀ ਇਕ ਕਾਪੀ ਸੰਸਥਾ ਨੂੰ ਦਿੱਤੀ ਜਾਵੇ, ਸੰਸਥਾ ਵੱਲੋਂ ਇਸ ਲਈ ਵੀ ਮੰਗ ਕੀਤੀ ਗਈ। ਮੈਨੇਜਰ ਸਾਹਿਬ ਨੇ ਕਿਹਾ ਕਿ ਕੁਝ ਦਿਨਾਂ ਵਿੱਚ ਉਸਦੀ ਕਾਪੀ ਆਪ ਜੀ ਨੂੰ ਦਿੱਤੀ ਜਾਵੇਗੀ। ਇਸਦੇ ਸਬੰਧ ਵਿੱਚ ਹੀ ਦੋ ਦਿਨ ਪਹਿਲਾਂ ਇੰਜੀਨੀਅਰ ਮਜੂਮਦਾਰ ਜੀ ਨਾਲ ਫੋਨ ਰਾਹੀਂ ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਨੇ ਗੱਲ ਕੀਤੀ। ਉਹਨਾਂ ਨੇ ਵੀ ਸੰਸਥਾ ਦੇ ਵਿਚਾਰਾਂ ਤੇ ਧਿਆਨ ਦੇਣ ਦਾ ਵਿਸ਼ਵਾਸ ਦਿੱਤਾ ਸੀ। ਟੋਲ ਪਲਾਜਾ ਤੇ ਮੀਟਿੰਗ ਕਰਨ ਸਮੇਂ ਹਾਜਰ ਮੈਂਬਰ ਸ੍ਰ: ਜਸਵੰਤ ਸਿੰਘ ਧੰਜਲ, ਸ੍ਰ: ਜੁਗਿੰਦਰ ਸਿੰਘ, ਸ੍ਰ: ਕ੍ਰਿਸ਼ਨ ਸਿੰਘ, ਸ੍ਰ: ਆਤਮਾ ਸਿੰਘ, ਸ੍ਰ: ਸੱਜਣ ਸਿੰਘ, ਸ੍ਰ: ਹਰਿੰਦਰ ਸਿੰਘ ਅਤੇ ਵਿਕਰਮ ਸਿੰਘ ਹਾਜਰ ਰਹੇ।

Comments

Post new comment

The content of this field is kept private and will not be shown publicly.
Image CAPTCHA
Enter the characters shown in the image.