ਰੈਣ ਬਸੇਰਿਆਂ ਵਿੱਚ ਜਾ ਕੇ ਦਿੱਤੀ ਜੀਵਨ ਦੀ ਜਾਚ - ਨਿਗਰਾਨ ਸੇਵਾ ਸੰਸਥਾ

ਨਿਗਰਾਨ ਸੇਵਾ ਸੰਸਥਾ (ਰਜਿ:) ਵੱਲੋਂ "ਹਰ ਕਦਮ ਸੇਵਾ ਲਈ" ਦੇ ਤਹਿਤ ਕਦਮ ਅੱਗੇ ਵਧਾਉਂਦੇ ਹੋਏ ਨਵੀਂ ਪਹਿਲ ਕੀਤੀ ਗਈ। ਸਰਕਾਰ ਵੱਲੋਂ ਬਣਾਏ ਗਏ ਰੈਣ ਬਸੇਰਿਆਂ ਵਿੱਚ ਰਾਤਾਂ ਨੂੰ ਠੰਡ ਤੋਂ ਬੱਚਣ ਲਈ ਇੱਕਠੇ ਹੋਏ ਨਾਗਰਿਕਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਸਥਾ ਦੀ ਟੀਮ ਨੇ ਦਮੋਰੀਆ ਪੁੱਲ ਨੇੜੇ ਬਣੇ ਘਰ ਅੰਦਰ ਆਪਣੇ ਵਿਚਾਰਾਂ ਰਾਹੀਂ ਉਹਨਾਂ ਨਾਲ ਸਾਂਝ ਪਾਉਂਦੇ ਹੋਏ ਹਾਜ਼ਰੀ ਲਵਾਈ। ਇਸ ਸਮੇਂ ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਨੇ ਕਿਹਾ ਕਿ ਆਪਣੇ ਆਪ ਨੂੰ ਕਦੇਂ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ।ਨਿਗਰਾਨ ਸੇਵਾ ਸੰਸਥਾ ਨੇ ਰੈਣ ਬਸੇਰਿਆਂ ਵਿੱਚ ਜਾ ਕੇ ਦਿੱਤੀ ਜੀਵਨ ਦੀ ਜਾਚ

ਸਾਡੇ ਅੰਗ ਪੈਰ ਪੂਰੇ ਹਨ ਤਾਂ ਅਸੀਂ ਦੁਨੀਆਂ ਦੇ ਅਮੀਰ ਵਿਅਕਤੀ ਹਾਂ। ਜੇਕਰ ਅਸੀਂ ਇਮਾਨਦਾਰੀ ਦੀ ਕਮਾਈ ਕਰਦੇ ਹਾਂ ਤੇ ਲੋੜ ਵੰਦਾਂ ਦੀ ਸੇਵਾ ਕਰਦੇ ਹਾਂ, ਕਿਸੇ ਪ੍ਰਕਾਰ ਦੀ ਲੁੱਟ–ਖੋਹ ਨਹੀਂ ਕਰਦੇ, ਆਪਣੇ ਵਿਚਾਰ ਸ਼ੁੱਧ ਅਤੇ ਸਹੀ ਰੱਖਦੇ ਹਾਂ, ਆਪਣੀਆਂ ਜਿੰਮੇਵਾਰੀਆਂ ਨੂੰ ਸਹੀ ਤਰ੍ਹਾਂ ਨਿਭਾਉਂਦੇ ਹੋਏ ਜੀਵਨ ਬਤੀਤ ਕਰਦੇ ਹਾਂ ਅਤੇ ਰੱਬ ਦਾ ਨਾਮ ਵੀ ਜਪਦੇ ਹਾਂ ਤਾਂ ਅਸੀਂ ਇੱਕ ਸੰਤ ਵੀ ਹਾਂ। ਜਿਸ ਸਮੇਂ ਬੱਚਾ ਜਨਮ ਲੈਂਦਾ ਹੈ ਉਸਦੀ ਜਾਤ ਪਾਤ ਅਤੇ ਧਰਮ ਇੱਕ ਹੀ ਹੁੰਦਾ ਹੈ। ਸਾਡੇ ਅੰਦਰ ਚੱਲ ਰਹੇ ਖੂੁਨ ਦਾ ਰੰਗ ਵੀ ਇੱਕ ਹੀ ਹੈ । ਸਭ ਨੂੰ ਬਣਾਉਣ ਵਾਲਾ ਇੱਕ ਪਿਤਾ ਪ੍ਰਮਾਤਮਾ ਹੀ ਹੈ। ਇਸ ਲਈ ਅਸੀਂ ਸਾਰੇ ਭੈਣ ਭਰਾ ਅਤੇ ਮਿਤੱਰ ਹਾਂ, ਆਪਾਂ ਸਾਰੇ ਸੰਸਾਰ ਦਾ ਹਿੱਸਾ ਹਾਂ ।ਆਪਣੇ ਅੰਦਰ ਹਿੱਮਤ ਬਣਾਓ, ਆਪਣੇ ਆਪ ਨੂੰ ਕਦੇ ਕਮਜ਼ੋਰ ਨਾ ਸਮਝੋ। ਨਸ਼ਿਆਂ ਤੋਂ ਬੱਚ ਕੇ ਬੁਰੇ ਕੰਮਾਂ ਤੋਂ ਬੱਚ ਕੇ ਇਹ ਜੀਵਨ ਯਾਤਰਾ ਕਰਦੇ ਰਹੀਏ। ਹਰ ਰੋਜ਼ ਆਪਣੇ ਆਪ ਨੂੰ ਸੁੰਦਰ ਬਣਾ ਕੇ ਰੱਖੀਏ, ਵਾਲ ਵਾਹੀਏ, ਧੋਤੇ ਹੋਏ ਕਪੱੜੇ ਪਾਈਏ, ਇਸ ਤਰ੍ਹਾਂ ਸਾਫ ਸੁਥਰੇ ਰਹਿਣ ਨਾਲ ਸਾਡੀ ਕਿਸਮਤ ਵੀ ਬਦਲਦੀ ਹੈ। ਅਸੀਂ ਤੁਹਾਨੂੰ ਆਪਣਾ ਸਮਝਦੇ ਹੋਏ ਤੁਹਾਡੇ ਪਾਸ ਪਹੁੰਚੇ ਹਾਂ। ਤੁਸੀਂ ਬਹੁਤ ਪਿਆਰੇ ਹੋ, ਬਹੁਤ ਸੁੰਦਰ ਹੋ, ਅਸੀਂ ਹਰ ਸਮੇਂ ਤੁਹਾਡੇ ਨਾਲ ਹਾਂ, ਸਾਨੂੰ ਜਦੋਂ ਮਰਜ਼ੀ ਆਪਣਾ ਦੁੱਖ ਦੱਸ ਸਕਦੇ ਹੋ।ਅਸੀਂ ਤੁਹਾਡੇ ਕੋਲ ਇਸ ਤਰ੍ਹਾਂ ਹੀ ਆਉਂਦੇ ਰਹਾਂਗੇ, ਕੁੱਝ ਨਵਾਂ ਕਰਨ ਲਈ ਤੁਸੀਂ ਵੀ ਆਪਣੇ ਅੰਦਰ ਹਿੰਮਤ ਬਣਾਈ ਰੱਖੋ। ਇਸ ਸਮੇਂ ਜੀਤ ਫਾਊਂਡੇਸ਼ਨ ਦੀ ਪ੍ਰਧਾਨ ਸੁਖਵਿੰਦਰ ਕੌਰ ਜੀ ਅਤੇ ਜਸਵਿੰਦਰ ਸਿੰਘ ਜੀ ਨੇ ਵੀ ਇਹਨਾਂ ਅੰਦਰ ਹਿੰਮਤ ਬਣਾਉਣ ਦੀ ਗੱਲ ਕਹੀ ਅਤੇ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ।ਨਿਗਰਾਨ ਸੇਵਾ ਸੰਸਥਾ ਨੇ ਰੈਣ ਬਸੇਰਿਆਂ ਵਿੱਚ ਜਾ ਕੇ ਦਿੱਤੀ ਜੀਵਨ ਦੀ ਜਾਚ ਇਸ ਸਮੇਂ ਇਹਨਾਂ ਦੀਆਂ ਅੰਦਰੂਨੀ ਗੱਲਾ ਵੀ ਸੁਣੀਆਂ ਗਈਆ ਅਤੇ ਫੇਰ ਜਲਦੀ ਹੀ ਕਿਸੇ ਦਿਨ ਇਹਨਾਂ ਨੂੰ ਸਮਾਂ ਦੇ ਕੇ ਇਹਨਾਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਗੱਲ ਕੀਤੀ ਗਈ। ਇਸ ਸਮੇਂ ਸੰਸਥਾ ਦੇ ਉਪ–ਪ੍ਰਧਾਨ ਸ਼ਮਸ਼ੇਰ ਸਿੰਘ ਧੰਜਲ, ਸਕੱਤਰ ਅਵਤਾਰ ਸਿੰਘ ਚਾਨੇ, ਸਟੇਜ ਸੈਕਟਰੀ ਬਹਾਦਰ ਸਿੰਘ, ਸੁਖਵਿੰਦਰ ਕੌਰ, ਜਸਵਿੰਦਰ ਸਿੰਘ, ਸਰਕਾਰੀ ਅਫ਼ਸਰ ਅਤੇ ਹੋਰ ਮੈਂਬਰ ਵੀ ਹਾਜਰ ਰਹੇ। ਇਸ ਪ੍ਰਕਾਰ ਲਗਾਤਾਰ ਵਾਰੀ – ਵਾਰੀ ਰੈਣ ਬਸੇਰਿਆਂ ਅੰਦਰ ਸੰਸਥਾ ਦੀ ਟੀਮ ਪਹੁੰਚ ਕੇ ਇਹਨਾਂ ਨੂੰ ਜੀਵਨ ਜਾਂਚ ਦੇਣ ਲਈ ਪ੍ਰੇਰਨਾ ਦਿੰਦੀ ਰਹੇਗੀ।

Comments

Post new comment

The content of this field is kept private and will not be shown publicly.
Image CAPTCHA
Enter the characters shown in the image.