ਨਿਗਰਾਨ ਸੇਵਾ ਸੰਸਥਾ(ਰਜਿ.) ਵੱਲੋ ਯੂਨਾਇਟਿਡ ਸਾਇਕਲ ਪਾਰਟਸ ਐਂਡ ਮੈਨੂਫੈਕਚਰਿੰਗ ਅੇਸੋਸੀਏਸ਼ਨ, ਗਿਲ ਰੋਡ ਵਿਖੇ 19-12-2013 ਨੂੰ ਮੀਟਿੰਗ

ਨਿਗਰਾਨ ਸੇਵਾ ਸੰਸਥਾ(ਰਜਿ.) ਵੱਲੋ ਯੂਨਾਇਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਿੰਗ ਅੇਸੋਸੀਏਸ਼ਨ, ਗਿਲ ਰੋਡ ਵਿਖੇ 19-12-2013 ਨੂੰ ਜੇਲਾ ਅੰਦਰ ਬੰਦ ਕੈਦੀ ਜਿੰਨਾ ਦੀ ਸਜਾ ਪੂਰੀ ਹੋ ਚੁੱਕੀ ਹੈ ਉਨ੍ਹਾਂ ਨੂੰ ਰਿਹਾ ਕਰਾਉਣ ਲਈ ਮੀਟਿੰਗ ਸਦੀ ਗਈ। ਇਸ ਸਮੇਂ ਇਕ ਪੱਤਰ ਜੇਲ ਮੰਤਰੀ ਸ. ਸਰਵਨ ਸਿੰਘ ਫਲੋਰ ਜੀ ਨੂੰ ਦੂਜਾ ਪੱਤਰ ਜੇਲਾ ਦੇ ਅਫਸਰ ਆਰ.ਪੀ. ਮੀਨਾ ਜੀ ਨੂੰ , ਅਤੇ ਸਪਰੀਮ ਕੋਟ , ਹਾਈ ਕੋਟ ਵੱਲ ਭੇਜੇ ਗਏ।

ਨਿਗਰਾਨ ਸੇਵਾ ਸੰਸਥਾ(ਰਜਿ.) ਵੱਲੋ ਯੂਨਾਇਟਿਡ ਸਾਇਕਲ ਪਾਰਟਸ ਐਂਡ ਮੈਨੂਫੈਕਚਰਿੰਗ ਅੇਸੋਸੀਏਸ਼ਨ, ਗਿਲ ਰੋਡ ਵਿਖੇ 19-12-2013 ਨੂੰ ਮੀਟਿੰਗ

ਪੱਤਰਾ ਦੇ ਵਿੱਚ ਪੁਰ ਜੋਰ ਮੰਗ ਕੀਤੀ ਗਈ ਹੈ ਕਿ ਕਿਸੇ ਵੀ ਜਾਤ ਧਰਮ ਦਾ ਕੋਈ ਵੀ ਇਨਸਾਨ ਜੋ ਆਪਣੀ ਸਜਾ ਪੁਰੀ ਕਰ ਚੁੱਕਾ ਹੈ ਉਸ ਨੂੰ ਰਿਹਾ ਕਰਨਾ ਅਫਸਰਾ ਦੀ ਜਿਮੇਵਾਰੀ ਬਣਦੀ ਹੈ । ਇਸ ਲਈ ਇਸ ਪ੍ਰਤੀ ਦੇਰੀ ਕਿਉ ਕੀਤੀ ਜਾਂਦੀ ਹੈ ਇਸ ਉਪਰ ਜਿਮੇਵਾਰ ਲੀਡਰਾ ਨੂੰ ਆਪਣੀ ਜਿਮੇਵਾਰੀ ਨਿਭਾਉਣ ਵਿੱਚ ਰਤਾ ਭਰ ਵੀ ਦੇਰੀ ਨਹੀ ਕਰਨੀ ਚਾਹਿਦੀ ਕਿਉ ਕਿ ਜੇਲਾ ਅੰਦਰ ਕਾਫੀ ਸਮਾ ਬਿਤਾ ਚੁੱਕੇ ਵੀਰਾ ਅਤੇ ਭੈਣਾ ਨੂੰ ਸਹੀ ਸਮੇ ਰਿਹਾ ਕਰਵਾਉਣਾ ਵੀ ਇਕ ਅਗਾਹ ਪੁਟੇ ਕਦਮ ਹੋਣਗੇ ਤਾ ਕਿ ਜਿੰਦਗੀ ਦਾ ਬਾਕੀ ਰਹਿੰਦਾ ਸਮਾ ਉਹ ਆਪਣੇ ਘਰ ਪਰਿਵਾਰ ਵਿਚ ਬਿਤਾ ਸਕਣਗੇ। ਇਸ ਲਈ ਸਾਰੀਆ ਸੰਸਥਾਵਾ ਨੂੰ ਅਤੇ ਸਰਕਾਰਾ ਨੂੰ ਨਿਗਰਾਨ ਸੇਵਾ ਸੰਸਥਾ ਵਲੋ ਬੇਨਤੀ ਕੀਤੀ ਗਈ ਕਿ ਸਚਾਈ ਨਾਲ ਅਗੇ ਆ ਕੇ ਹਮਲਾ ਮਾਰਿਆ ਜਾਵੇ ਜੋ ਦੁਸਰੇ  ਹੋਰ ਭੈਣ ਭਰਾਵਾ ਦੀ ਸਜਾ ਅਜੇ ਬਾਕੀ ਹੈ ਉਹਨਾ ਦੇ ਵਿਚਾਰਾ ਨੂੰ ਸਹੀ ਕਰਨ ਲਈ ਜੇਲਾ ਅੰਦਰ ਜਾ ਕੇ ਉਹਨਾ ਨੂੰ ਮਿਲ ਕੇ ਉਪਰਾਲੇ ਕਰਨੇ ਚਾਹਿਦੇ ਹਨ।ਸਾਨੂੰ ਸਾਰਿਆ ਨੂੰ ਚਾਹੀਦਾ ਹੈ ਕਿ ਹਰ ਪ੍ਰਕਾਰ ਦੇ ਲੜਾਈ ਝਗੜੇ ਅਤੇ ਨਸ਼ਿਆ ਤੋ ਬਚ ਕੇ ਇਹ ਜੀਵਨ ਯਾਤਰਾ ਕਰਦੇ ਰਹੀਏ ਬਚਪਣ ਵਿਚ ਹੀ ਬੱਚਿਆ ਨੂੰ ਸਹੀ ਸੰਸਕਾਰ ਦਿੱਤੇ ਜਾਣ ਤਾਂ ਕੇ ਸਾਡੇ ਸਮਾਜ ਅੰਦਰ ਬੁਰਾਇਆ ਨਾ ਫੈਲ ਸਕਣ ਅਤੇ ਜੇਲਾ ਅੰਦਰ ਜਾਣ ਦੀ ਜਰੂਰਤ ਹੀ ਨਾ ਪਵੇ।

ਨਿਗਰਾਨ ਸੇਵਾ ਸੰਸਥਾ(ਰਜਿ.) ਵੱਲੋ ਯੂਨਾਇਟਿਡ ਸਾਇਕਲ ਪਾਰਟਸ ਐਂਡ ਮੈਨੂਫੈਕਚਰਿੰਗ ਅੇਸੋਸੀਏਸ਼ਨ, ਗਿਲ ਰੋਡ ਵਿਖੇ 19-12-2013 ਨੂੰ ਮੀਟਿੰਗਇਹ ਵੀਚਾਰ ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਜੀ ਨੇ ਪੇਸ਼ ਕੀਤੇ।ਇਸ ਸਮੇ ਵਾਇਸ ਪ੍ਰਧਾਨ ਸ਼ਮਸ਼ੇਰ ਸਿੰਘ ਧੰਜਲ, ਜਰਨਲ ਸਕੱਤਰ ਅਵਤਾਰ ਸਿੰਘ ਚਾਨੇ , ਖਜਾਨਚੀ ਸਤਵੀਰ ਸਿੰਘ ਜੰਡੁ , ਅਤੇ ਸਤਵੰਤ ਸਿੰਘ ਟੀ.ਐਮ.ਟੀ. ਗੁਰਮਿੰਦਰ ਸਿੰਘ ਦਿਉਸ਼ੀ , ਗੁਰਜੀਤ ਸਿੰਘ, ਜਗਦੀਪ ਸਿੰਘ, ਨਿਰਮਲ ਸਿੰਘ, ਗੁਰਪ੍ਰਤਾਪ ਸਿੰਘ, ਬਹਾਦਰ ਸਿੰਘ, ਦਲਵੀਰ ਸਿੰਘ, ਜਰਨੇਲ ਸਿੰਘ, ਰਮਨਜੋਤ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਬਲਵੰਤ ਸਿੰਘ, ਮੇਜਰ ਸਿੰਘ, ਜੈਪਾਲ ਸਿੰਘ, ਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਸੋਹਲ, ਸਿਮਰਪਾਲ ਸਿੰਘ, ਤਜਿੰਦਰ ਸਿੰਘ, ਅਮਰੀਕ ਸਿੰਘ, ਬਲਵੀਰ ਸਿੰਘ, ਜਸਵੰਤ ਸਿੰਘ ਬਿਰਦੀ, ਪਾਲ ਸਿੰਘ ਮਠਾੜੂ, ਵਿਕਾਸ ਸ਼ਰਮਾ, ਪ੍ਰਵੀਨ ਠਾਕੁਰ, ਪਰਮਜੀਤ ਸਿੰਘ, ਚੇਅਰਮੈਨ ਓ.ਬੀ.ਸੀ. ਲ਼ੁਧਿਆਣਾ ਸ਼ਹਿਰੀ ਬਲਵਿੰਦਰ ਸਿੰਘ ਹੁੰਝਣ  ਅਤੇ ਹੋਰ ਕਾਫੀ ਮੈਂਬਰਾਂ ਤੇ ਸੰਗਤ ਦੇ ਇਕੱਠ ਨੇ ਹਾਜਰੀ ਭਰੀ।

 

Comments

Post new comment

The content of this field is kept private and will not be shown publicly.
Image CAPTCHA
Enter the characters shown in the image.