ਪਿਆਰਿਓ - ਆਓ ਆਪਣੀ ਪਹਿਚਾਣ ਕਰੀਏ

  1. ਸਾਡੇ ਸਰੀਰ ਦੇ ਅੰਗ ਪੂਰੇ ਹਨ ਤਾਂ ਅਸੀਂ ਅਮੀਰ ਵਿਅਕਤੀ ਹਾਂ। 
  2. ਸਾਨੂੰ ਕੋਈ ਬਿਮਾਰੀ ਨਹੀਂ ਹੈ ਤਾਂ ਅਸੀਂ ਬਹੁਤ ਜਿਆਦਾ ਅਮੀਰ ਹਾਂ।
  3. ਅਸੀਂ ਲੋੜਵੰਦਾਂ ਦੀ ਮਦੱਦ ਕਰਦੇ ਹੋਏ ਦੂਸਰੇ ਦੇ ਦੁੱਖ ਨੂੰ ਮਹਿਸੂਸ ਕਰਦੇ ਹਾਂ ਅਤੇ ਰੱਬ ਦਾ ਨਾਮ ਸਿਮਰਨ ਵੀ ਕਰਦੇ ਹਾਂ ਤਾਂ ਅਸੀਂ ਇਕ ਚੰਗੇ ਵਿਅਕਤੀ ਅਤੇ ਇੱਕ ਚੰਗੇ ਸੰਤ ਵੀ ਹਾਂ। 
  4. ਸੰਤ ਨਾਮ ਕਿਸੇ ਪਹਿਰਾਵੇ ਦਾ ਨਹੀਂ ਹੈ। ਸਾਡੇ ਸੱਚੇ ਸੁੱਚੇ ਉਚੇ ਵਿਚਾਰ ਹਨ ਤਾਂ ਅਸੀਂ ਸੱਚੇ ਸੰਤ ਹਾਂ। 
  5. ਸੰਤ ਬਣਨਾ ਬਹੁਤ ਚੰਗੀ ਗੱਲ ਹੈ। ਪਰ ਨਸ਼ਿਆਈ, ਝਗੜਾਲੂ, ਲਾਲਚੀ, ਹੰਕਾਰੀ, ਕ੍ਰੋਧੀ, ਜਿਦੀ ਹੋਣਾ ਬਹੁਤ ਮਾੜੀ ਗੱਲ ਹੈ। ਇਹ ਘਰਾਂ ਦੀ ਬਰਬਾਦੀ ਦੀ ਜੜ੍ਹ ਹੈ। ਇਹਨਾਂ ਬਿਮਾਰੀਆਂ ਤੋਂ ਬੱਚ ਕੇ ਰਹੀਏ।

 

ਬੇਨਤੀ :- ਆਪਣੇ ਕ੍ਰਮ ਉਤੱਮ ਬਣਾਉਣ ਲਈ ਯਤਨ ਕਰਦੇ ਰਹੀਏ। ਲੋੜਵੰਦਾਂ ਦੀ ਮਦੱਦ ਲਈ ਹੱਦਬੰਦੀਆਂ ਤੋਂ ਉਪਰ ਉਠੱ ਕੇ ਹਰ ਮਹੀਨੇ ਕਮਾਈ ਦਾ ਅੱਧਾ-ਇੱਕ-ਦੋ ਪ੍ਰਤੀਸ਼ਤ ਸੇਵਾ ਵਿੱਚ ਯੋਗਦਾਨ ਜ.ਰੂਰ ਪਾਈਏ। ਮਾਤਾ ਪਿਤਾ ਸਾਡੇ ਪਹਿਲੇ ਗੁਰੂ ਅਤੇ ਪਹਿਲੇ ਟੀਚਰ ਹੁੰਦੇ ਹਨ। ਉਹਨਾਂ ਦਾ ਸਤਿਕਾਰ ਅਤੇ ਸੇਵਾ ਸੱਚੇ ਦਿਲੋਂ ਕਰਦੇ ਰਹੀਏ।

ਨਿਗਰਾਨ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਨੇ ਆਸ਼ਰਮ ਦੇ ਦਰਸ਼ਨ ਕਰਨ ਉਪਰੰਤ ਇਹ ਵਿਚਾਰ ਪ੍ਰਗਟ ਕੀਤੇ।
  

ਗੁਰੂ ਨਾਨਕ ਬਿਰਧ, ਅਨਾਥ, ਅਪਾਹਜ, ਨੇਤਰਹੀਨ ਆਸ਼ਰਮ,

ਦੋਸਾਂਝ ਰੋਡ, ਫਗਵਾੜਾ (ਪਿੰਡ ਵਿਰਕ) ਜਿਲ੍ਹਾ ਜਲੰਧਰ, ਪੰਜਾਬ, ਇੰਡੀਆ

Ph. 01824-292223    Mb. 98551-40800, 98557-25042

STATE BANK OF INDIA
GURU HARGOBIND NAGAR, PHAGWARA
A/C NO. 32296225372
IFS Code : SBIN0001431
PUNJAB NATIONAL BANK
G.T. ROAD, PHAGWARA
A/C No. 03830002100047679
IFS Code: PUNB00383000

Comments

Post new comment

The content of this field is kept private and will not be shown publicly.
Image CAPTCHA
Enter the characters shown in the image.