ਜੀਵਨ ਯਾਤਰਾ - ਸਿਫਰ (੦) ਤੋਂ ਸਿਫਰ (੦) ਤੱਕ

ਮੈਂ ਕੌਣ ਹਾਂ ? ਮੈਂ ਜਨਮ ਲੈਣ ਤੋਂ ਪਹਿਲਾਂ ਕਿੱਥੇ ਸੀ, ਮੈਂ ਮਰਨ ਤੋਂ ਬਾਅਦ ਕਿੱਥੇ ਚਲਾ ਜਾਵਾਂਗਾ ? ਮੈਂ ਕਿਉਂ ਬਣਿਆ ਹਾਂ? ਮੈਨੂੰ ਕੌਣ ਚਲਾ ਰਿਹਾ ਹੈ ? ਮੇਰਾ ਮਾਲਕ ਕੋਈ ਹੈ ਜਾਂ ਮੈਂ ਖੁਦ ਹੀ ਸਭ ਕੁਝ ਹਾਂ ? ਜਨਮ ਲੈਣ ਤੋਂ ਹੀ ਮੇਰਾ ਸਰੀਰ ਵੱਧਣਾ-ਫੁੱਲਣਾ ਸ਼ੁਰੂ ਕੀਤਾ, ਮੇਰੀਆਂ ਰਿਸ਼ਤੇਦਾਰੀਆਂ ਬਣੀਆਂ, ਮੈਂ ਜਿਸ ਘਰ ਚ ਪੈਦਾ ਹੋਇਆ ਉਸ ਪ੍ਰੀਵਾਰ ਨੇ ਆਪਣੇ ਧਰਮ ਮੁਤਾਬਕ ਆਪਣੀ ਬੋਲੀ ਅਤੇ ਰਹਿਣ ਸਹਿਣ ਮੁਤਾਬਕ ਮੈਨੂੰ ਸਿੱਖਿਆ ਦਿੱਤੀ, ਆਪਣੇ ਮੁਤਾਬਕ ਢਾਲਿਆ। ਪਰ! ਮੇਰਾ ਅਸਲੀ ਧਰਮ ਅਤੇ ਅਸਲੀ ਬੋਲੀ ਕੀ ਹੈ ? ਮੈਂ ਨਾਸਤਿਕ ਹਾਂ ਜਾਂ ਆਸਤਿਕ ? ਸਹੀ ਕੀ ਹੈ, ਮਾਸਾਹਾਰੀ ਸਹੀ ਹੈ ਜਾਂ ਸ਼ਾਕਾਹਾਰੀ ? ਕੀ ਰੱਬ ਮਾਸਾਹਾਰੀ ਨੂੰ ਮਿਲਣ ਲਈ ਪਹਿਲਾਂ ਆਉਂਦਾ ਹੈ ਜਾਂ ਸ਼ਾਕਾਹਾਰੀ ਨੂੰ ? ਕੀ ਰੱਬ ਨੂੰ ਮਿਲਣ ਲਈ ਵਾਲ ਕਟਵਾਉਣੇ ਚਾਹੀਦੇ ਹਨ ਜਾਂ ਰੱਖਣੇ ਚਾਹੀਦੇ ਹਨ ? ਅਮੀਰੀ ਜਾਂ ਗਰੀਬੀ ਕਿਉਂ ਮਿਲਦੀ ਹੈ ? ਕਈ ਲੋਕ ਸੁਖੀ ਅਤੇ ਕਈ ਦੁਖੀ ਕਿਉਂ ਹਨ ? ਕਈਆਂ ਨੂੰ ਰੋਟੀ ਖਾਣ ਲਈ ਨਹੀਂ ਲੱਭਦੀ ਕੂੜੇ ਚੌਂ ਵੀ ਖਾਣੇ ਦੀ ਭਾਲ ਕਰਦੇ ਰਹਿੰਦੇ ਹਨ, ਕਈਆਂ ਪਾਸ ਰੋਟੀ ਖਾਣ ਦਾ ਵਕਤ ਨਹੀਂ ਹੈ, ਕਈਆਂ ਨੂੰ ਡਾਕਟਰਾਂ ਨੇ ਰੋਟੀ ਖਾਣ ਦੀ ਮਨਾਹੀ ਕੀਤੀ ਹੋਈ ਹੈ ? ਕਈ ਲੋਕ ਸੁੰਦਰ ਤੰਦਰੁਸਤ ਹਨ, ਕਈ ਹਸਪਤਾਲਾਂ ਚ ਵੱਡੇ-ਟੁੱਕੇ ਪਏ ਹਨ, ਕਈ ਬੀਮਾਰੀ ਨਾਲ ਤੜਫ ਰਹੇ ਹਨ ? ਕਈ ਜੇਲਾਂ ਅੰਦਰ ਸਜਾਵਾਂ ਭੋਗ ਰਹੇ ਹਨ, ਕਈ ਲੋਕ ਇਮਾਨਦਾਰੀ ਨਾਲ ਧਨ ਕਮਾ ਕੇ ਸਬਰ ਨਾਲ ਜੀਵਨ ਭੋਗ ਰਹੇ ਹਨ, ਕਈ ਲੋਕ ਵੱਧ ਤੋਂ ਵੱਧ ਬੇਈਮਾਨੀ ਕਰਕੇ ਵੱਧ ਧਨ ਜਮਾਂ ਕਰਨ ਲਈ ਜੱਦੋ ਜਹਿਦ ਕਰਦੇ ਰਹਿੰਦੇ ਹਨ, ਕਈ ਔਰਤਾਂ ਤੇ ਮਰਦ ਇਮਾਨਦਾਰੀ ਨਾਲ ਇੱਕ ਦੂਜੇ ਪ੍ਰਤੀ ਧਰਮ ਪੁਗਾ ਰਹੇ ਹਨ ਅਤੇ ਕਈ ਮਰਦ ਔਰਤਾਂ ਇਸ ਜੀਵਨ ਦਾ ਅਨੰਦ ਲੈਣ ਲਈ ਹਰ ਰੋਜ. ਨਵੇਂ ਸਬੰਧ ਬਣਾਉਂਦੇ ਹਨ, ਸਹੀ ਕੀ ਹੈ? ਕਈ ਸਭ ਤੋਂ ਵੱਧ ਅਹਿਮੀਅਤ ਰੁਪਈਆਂ ਨੂੰ ਦਿੰਦੇ ਹਨ, ਕਈ ਸਚਾਈ ਅਤੇ ਇਮਾਨਦਾਰੀ ਨੂੰ ਪਹਿਲ ਦਿੰਦੇ ਹਨ। ਕਈ ਦੂਜੇ ਦਾ ਹੱਕ ਖੋਹਦੇ ਹਨ, ਕਈ ਇਸ ਨੂੰ ਪਾਪ ਸਮਝਦੇ ਹਨ ਸਹੀ ਕੀ ਹੈ ?

ਹਰ ਪ੍ਰਕਾਰ ਦੀ ਸੋਚ ਰੱਖਣ ਵਾਲੇ ਲੋਕ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਜੀਵਨ ਭੋਗ ਰਹੇ ਹਨ। ਕੋਈ ਵੀ ਆਪਣੇ ਆਪ ਨੂੰ ਸਹੀ ਇਮਾਨਦਾਰ ਅਤੇ ਤਜਰਬੇਕਾਰ ਮੰਨ ਕੇ ਜੀਵਨ ਦੇ ਜਿਸ ਢੰਗ ਨੂੰ ਸਹੀ ਮੰਨਦੇ ਹਨ, ਬਸ, ਉਸ ਮੁਤਾਬਕ ਜੀਅ ਰਹੇ ਹਨ। ਇਹ ਉਪੱਰ ਲਿਖੇ ਸਾਰੇ ਵਿਚਾਰ ਅਤੇ ਪ੍ਰਸ਼ਨ ਸਾਡੇ ਲਈ ਹੀ ਹਨ। ਸਾਨੂੰ ਇੰਨ੍ਹਾਂ ਉਪੱਰ ਗਹਿਰਾਈ ਨਾਲ ਨਜਰਾਂ ਮਾਰ ਕੇ ਸੋਚਣ ਦੀ ਜ.ਰੂਰਤ ਹੈ ਕਿ ਮੈਂ ਇੰਨ੍ਹਾਂ ਪ੍ਰਸ਼ਨਾ ਵਿੱਚੋਂ ਕਿੰਨੇ ਪ੍ਰਸ਼ਨਾ ਦੇ ਉਤੱਰ ਦੇਣ ਦੇ ਕਾਬਲ ਹਾਂ ਜਾਂ ਮੈਂ ਇਸ ਲਿਖਤ ਮੁਤਾਬਕ ਕਿਸ ਤਰ੍ਹਾਂ ਆਪਣਾ ਜੀਵਨ ਭੋਗ ਰਿਹਾ ਹਾਂ, ਜਰਾ ਆਪਣੇ ਵੱਲ ਝਾਤ ਜ.ਰੂਰ ਮਾਰੀਏ, ਸਾਨੂੰ ਕਈ ਸਵਾਲਾਂ ਦੇ ਜਵਾਬ ਜ.ਰੂਰ ਮਿਲ ਜਾਣਗੇ ਅਤੇ ਜੀਵਨ ਜੀਉਣ ਲਈ ਸਹੀ ਰਸਤਾ ਵੀ ਮਿਲ ਜਾਵੇਗਾ। ਸਾਰੀ ਸਰਿਸਟੀ ਦੇ ਜੀਵ ਆਪਣੇ ਆਪਣੇ ਕੰਮ ਧੰਦਿਆਂ ਚ ਫਸੇ ਹੋਏ ਇਹ ਜੀਵਨ ਭੋਗ ਰਹੇ ਹਨ ਦੂਸਰੇ ਸਾਰੇ ਜੀਵ ਰੱਬ ਦੇ ਹੁਕਮ ਅਨੁਸਾਰ ਜੀਉਂਦੇ ਹਨ ਪਰ ਇਨਸਾਨ ਆਪਣੇ ਦੀਮਾਗ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਕੁਝ ਨਵਾਂ ਕਰਕੇ ਵੱਧ ਅਮੀਰੀ ਤੇ ਸ਼ੋਹਰਤ ਲਈ ਜੀ ਰਿਹਾ ਹੈ। ਅਸੀਂ ਇੱਕ ਸਿਫਰ (੦) ਤੋਂ ਸ਼ੁਰੂ ਹੁੰਦੇ ਹਾਂ ਅਤੇ ਅੰਤ ਨੂੰ ਸਿਫਰ (੦) ਹੀ ਹੋ ਜਾਂਦੇ ਹਾਂ। ਇਸ ਦੇ ਵਿਚਾਲੇ ਦਾ ਜੋ ਵੀ ਸਫਰ ਹੈ ਉਹ ਹੈ ਜੀਵਨ ਦੀ ਸੰਸਾਰੀ ਯਾਤਰਾ।

ਇੱਕ ਭੁਲੇਖਾ ਇਹ ਹੈ, ਕਿ ਮੈਂ ਬਹੁਤ ਕੁਝ ਹਾਂ। ਮੈਂ ਕਾਫੀ ਕੁਝ ਕਰ ਚੁੱਕਾ ਹਾਂ ਅਤੇ ਮੈਂ ਹੋਰ ਬਹੁਤ ਕੁਝ ਕਰਨਾ ਹੈ, ਅਤੇ ਮੈਂ ਬਹੁਤ ਹਿੰਮਤੀ, ਮੇਹਨਤੀ ਹਾਂ। ਮੇਰਾ ਘਰ ਪ੍ਰੀਵਾਰ ਹੈ। ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹਨ, ਮੈਂ ਮੇਹਨਤ ਕਰਕੇ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਨੂੰ ਨਿਭਾ ਰਿਹਾ ਹਾਂ, ਦਿਨ-ਰਾਤ, ਹਰ ਸਮੇਂ ਮੈਂ ਇਹ ਹੀ ਸੋਚਦਾ ਰਹਿੰਦਾ ਹਾਂ ਕਿ ਤਰੱਕੀ ਕਿਵੇਂ ਕਰਦਾ ਰਹਾਂ। ਹਰ ਸਮੇਂ ਮੇਰੀ ਵਾਹ-ਵਾਹ ਹੁੰਦੀ ਰਹੇ, ਲੋਕ ਮੈਨੂੰ ਚੰਗਾ ਸਮਝਣ ਅਤੇ ਮੇਰੀ ਸਲਾਹ ਲੈਂਦੇ ਰਹਿਣ। ਮੇਰੀ ਇੱਜ.ਤ ਵਧਦੀ ਜਾਵੇ ਮਾਇਆ ਵਧਦੀ ਜਾਵੇ, ਵੱਧ ਤੋਂ ਵੱਧ ਚਲਾਕੀਆਂ ਕਰਕੇ ਮੈ .ਸਮਾਜ ਅੰਦਰ ਆਪਣੀ ਪਹਿਚਾਣ ਬਣਾਵਾਂ ਇਸ ਲਈ ਹਰ ਯਤਨ ਹਰ ਸਮੇਂ ਕਰਦਾ ਰਹਿੰਦਾ ਹਾਂ। ਇਸ ਭੁਲੇਖੇ ਵਿੱਚ ਰਹਿੰਦੇ ਹਾਂ ਕਿ ਸ਼ਾਇਦ ਮੈਂ ਇਸ ਸੰਸਾਰ ਤੋਂ ਜਾਣਾ ਨਹੀਂ ਹੈ। ਪਰ ਜਨਮ ਤੋਂ ਬਾਅਦ ਮੌਤ ਕਦੇ ਵੀ ਆ ਸਕਦੀ ਹੈ ਕਈ ਮਰੇ ਹੋਏ ਹੀ ਪੈਦਾ ਹੁੰਦੇ ਹਨ। ਹਰ ਕੋਈ ਸਿਫਰ ਤੋਂ ਸਟਾਰਟ ਹੁੰਦਾ ਹੈ ਅਤੇ ਅੰਤ ਨੂੰ ਸਿਫਰ ਹੀ ਹੋ ਜਾਂਦਾ ਹੈ। ਇਹ ਬਿਲਕੁੱਲ ਸੱਚ ਹੈ। ਇਨਸਾਨ ਆਪਣੀ ਸੋਚ ਮੁਤਾਬਕ ਮਨ ਪਸੰਦ ਪਕਵਾਨ ਬਣਾਉਂਦਾ ਹੈ। ਮਨ ਪਸੰਦ ਕੱਪੜੇ, ਵਾਹਨ, ਮਕਾਨ ਅਤੇ ਕਈ ਪ੍ਰਕਾਰ ਦੀਆਂ ਵਸਤੂਆਂ ਦੀ ਵਰਤੋਂ ਕਰਦਾ ਹੈ। ਬੈਂਕਾਂ ਚ ਰੁਪਏ ਵੀ ਇੱਕੱਠੇ ਕਰਦਾ ਹੈ। ਰਾਤ ਨੂੰ ਸੋਣ ਦਾ ਅਤੇ ਸੁਭਾ ਜਾਗਣ ਦਾ ਸਮਾਂ ਖੁਦ ਹੀ ਨਿਸ਼ਚਿਤ ਕਰਦਾ ਹੈ। ਬਾਕੀ ਜੀਵ ਸੰਸਾਰੀ ਵਸਤੂਆਂ ਦੀ ਪਕੜ ਤੋਂ ਅਤੇ ਕੁਝ ਵੀ ਇੱਕੱਠਾ ਕਰਨ ਦੇ ਲਾਲਚ ਤੋਂ ਬਚੇ ਹੋਏ ਹਨ। ਸੁਖੀ ਜੀਵਨ ਨੂੰ ਭੋਗਣ ਲਈ ਸਾਨੂੰ ਦੂਸਰੇ ਜੀਵਾਂ ਤੋਂ ਕਾਫੀ ਕੁਝ ਸਿੱਖਣ ਦੀ ਜ.ਰੂਰਤ ਹੈ।

ਇਹ ਜੋ ਵਿਚਾਰ ਲਿਖੇ ਗਏ ਹਨ ਇਹ ਕੇਵਲ ਇੱਕ ਜੀਵਨ ਦੇ ਹਨ। ਅਸੀਂ ਮਰਨ ਤੋਂ ਉਪਰੰਤ ਨਵਾਂ ਸਰੀਰ ਲੈ ਕੇ ਦੁਬਾਰਾ ਫਿਰ ਇਸ ਸੰਸਾਰ ਤੇ ਹੀ ਆਉਂਦੇ ਹਾਂ। ਭੋਗ ਚੁੱਕੇ ਜੀਵਨ ਵਿੱਚ ਕੀਤੇ ਚੰਗੇ ਅਤੇ ਮਾੜੇ ਕਰਮਾ ਦੇ ਮੁਤਾਬਕ ਸਾਨੂੰ ਨਵਾਂ ਘਰ ਪਰਿਵਾਰ ਅਤੇ ਨਵੇਂ ਦੁੱਖ ਅਤੇ ਸੁੱਖ ਭੋਗਣ ਨੂੰ ਮਿਲਦੇ ਹਨ। ਅਸੀਂ ਬਤੀਤ ਕਰ ਰਹੇ ਜੀਵਨ ਅੰਦਰ ਚੰਗੇ ਕੰਮ ਕਰੀਏ ਜ.ਰੂਰਤਵੰਦਾਂ ਦੀ ਮਦੱਦ ਕਰੀਏ ਮਾਤਾ ਪਿਤਾ ਦੀ ਸੇਵਾ ਕਰੀਏ। ਕਿਸੇ ਦਾ ਦਿਲ ਨਾ ਦੁਖਾਈਏ, ਕਿਸੇ ਦਾ ਹੱਕ ਨਾ ਖਾਈਏ। ਨਸ਼ਿਆਂ ਤੋਂ ਬੱਚ ਕੇ ਰੱਬ ਦਾ ਨਾਮ ਸਿਮਰਨ ਕਰਦੇ ਹੋਏ ਇਸ ਜੀਵਨ ਨੂੰ ਸੰਵਾਰੀਏ ਚੰਗੀ ਤਰ੍ਹਾਂ ਬਤੀਤ ਕਰੀਏ, ਤਾਂ ਸਾਡੇ ਪਿਛਲੇ ਜੀਵਨ ਵਿੱਚ ਕੀਤੇ ਮਾੜੇ ਕਰਮ ਕੱਟੇ ਜਾਂਦੇ ਹਨ। ਇਸ ਜੀਵਨ ਵਿੱਚ ਵੀ ਸੁੱਖਾਂ ਅਨੰਦਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੋਬਾਰਾ ਚੰਗੇ ਘਰ-ਪਰਿਵਾਰ ਅੰਦਰ ਜਨਮ ਲੈਣ ਲਈ ਤਿਆਰੀ ਕਰ ਲੈਂਦੇ ਹਾਂ। ਸਵਰਗ ਅਤੇ ਨਰਕ ਇਸ ਸੰਸਾਰ ਦੇ ਵਿੱਚ ਹੀ ਹਨ। ਇਸ ਨੂੰ ਸਮਝਣ ਲਈ ਅਤੇ ਸੱਚ ਮੰਨਣ ਲਈ ਆਪਣੇ ਘਰਾਂ ਦੇ ਆਸੇ-ਪਾਸੇ ਨਜ.ਰ ਮਾਰ ਕੇ ਦੇਖੀਏ ਕਈ ਲੋਕ ਸਾਡੇ ਤੋਂ ਸੁਖੀ ਹਨ ਅਤੇ ਕਈ ਸਾਡੇ ਤੋਂ ਦੁੱਖੀ ਹਨ, ਜੋ ਸੁੱਖ-ਆਨੰਦ ਨਾਲ ਜੀਵਨ ਭੋਗਦੇ ਹਨ ਉਹਨਾਂ ਦਾ ਮੰਨ ਵੀ ਸ਼ਾਂਤੀ ਵਿੱਚ ਰਹਿੰਦਾ ਹੈ। ਇਹ ਹੀ ਸੱਚਾ ਸਵਰਗ ਹੈ। ਜੋ ਦੁੱਖਾਂ ਤਕਲੀਫਾਂ ਵਿੱਚ ਜੀਵਨ ਬਤੀਤ ਕਰ ਰਹੇ ਹਨ ਜਾਂ ਬਹੁਤ ਜਿ.ਆਦਾ ਅਮੀਰ ਹੋਣ ਤੇ ਵੀ ਉਹਨਾਂ ਦੇ ਮੰਨ ਨੂੰ ਸ਼ਾਂਤੀ ਨਹੀਂ ਹੈ ਉਹਨਾਂ ਨੂੰ ਇਕ ਅਲੱਗ ਤਰ੍ਹਾਂ ਦੀ ਤੜਫਣਾ ਲੱਗੀ ਰਹਿੰਦੀ ਹੈ। ਉਹ ਹੀ ਨਰਕ ਹੈ। ਇਹ ਬਿਲਕੱੁਲ ਸੱਚ ਹੈ।

ਬੇਨਤੀ :- ਆਪਣੇ ਮੰਨ ਨੂੰ ਸ਼ਾਂਤ ਰੱਖਣ ਲਈ ਦੂਜਿਆਂ ਦੇ ਦੁੱਖਾਂ ਨੂੰ ਦੇਖ ਕੇ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਉਹਨਾਂ ਲਈ ਹਰ ਪ੍ਰਕਾਰ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਆਪਣੀ ਕਮਾਈ ਦਾ ਇਕ-ਦੋ ਪ੍ਰਤੀਸ਼ਤ ਹਿੱਸਾ ਲੋੜਵੰਦਾ ਦੀ ਮਦੱਦ ਲਈ ਜਰੂਰ ਲਗਾਉਣਾ ਚਾਹੀਦਾ ਹੈ। ਪੜ੍ਹਨ ਉਪਰੰਤ ਸੇਵਾ ਲਈ ਕਦਮ ਅੱਗੇ ਵਧਾਉਣ ਵਾਲਿਆਂ ਦੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ।

Jaswant Singh Dhanjal, Nigraan Sewa Sanstha REGD, Ludhiana, Punjab, India
ਜਸਵੰਤ ਸਿੰਘ ਧੰਜਲ
ਮੁੱਖ ਸੇਵਾਦਾਰ
ਨਿਗਰਾਨ ਸੇਵਾ ਸੰਸਥਾ
ਮੋਬਾਇਲ: 93563-92809, 88722-35162

Comments

Post new comment

The content of this field is kept private and will not be shown publicly.
Image CAPTCHA
Enter the characters shown in the image.