ਨਿਗਰਾਨ ਸੇਵਾ ਸੰਸਥਾ ਵੱਲੋਂ ਮਿਤੀ 13-02-2014 ਨੂੰ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰ ਵਿਖੇ ਮੀਟਿੰਗ ਕੀਤੀ ਗਈ

ਨਿਗਰਾਨ ਸੇਵਾ ਸੰਸਥਾ ਵੱਲੋਂ ਮਿਤੀ 13-02-2014 ਨੂੰ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰ ਵਿਖੇ ਮੀਟਿੰਗ ਕੀਤੀ ਗਈ ਪੁਰਾਣੇ ਮੈਂਬਰਾਂ ਤੋਂ ਇਲਾਵਾ ਕਈ ਨਵੇਂ ਮੈਂਬਰਾਂ ਨੇ ਵੀ ਹਾਜਰੀ ਲਗਵਾਈ। ਇਸ ਸਮੇਂ ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਜੀ ਨੇ ਦੱਸਿਆ ਕਿ ਅੱਜ ਤੱਕ ਸੰਸਥਾ ਦੋ ਪਹਿਲੂਆਂ ਤੇ ਕੰਮ ਕਰਦੀ ਆ ਰਹੀ ਹੈ ਇਕ ਹੈ ਦੇਸ਼, ਧਰਮ ਅਤੇ ਸਮਾਜ ਦੀ ਸੇਵਾ ਅਤੇ ਦੂਸਰਾ ਹੈ ਪ੍ਰਭੂ ਪ੍ਰਮਾਤਮਾ ਨਾਲ ਮਿਲਾਪ ਕਰਨ ਲਈ ਸਿਮਰਨ ਕਰਦੇ ਹੋਏ ਅੱਗੇ ਵੱਧਦੇ ਰਹਿਣਾ।<--break->

ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਜੀ ਨੇ ਦੱਸਿਆ ਕਿ ਅੱਜ ਤੱਕ ਸੰਸਥਾ ਦੋ ਪਹਿਲੂਆਂ ਤੇ ਕੰਮ ਕਰਦੀ ਆ ਰਹੀ ਹੈ

ਹਰ ਕਦਮ ਸੇਵਾ ਲਈ" ਇਸਦੇ ਤਹਿਤ ਸੰਸਥਾ ਵੱਲੋਂ ਅੱਜ ਤੋਂ ਇਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ। ਮੀਟਿੰਗ ਸਮੇਂ ਹਰ ਇਕ ਮੈਂਬਰ ਘੱਟ ਸ਼ਬਦਾਂ ਰਾਹੀਂ ਆਪਣੇ ਬਿਜ.ਨਸ ਸਬੰਧੀ ਜਾਣੂ ਕਰਵਾਉਣਗੇ ਅਤੇ ਆਪਣੇ ਵਿਜ.ਟਿੰਗ ਕਾਰਡ ਅਕਸਚੈਂਜ ਕਰਨਗੇ ਤਾਂ ਕਿ ਸੇਵਾ ਅਤੇ ਸਿਮਰਨ ਦੇ ਨਾਲ-ਨਾਲ ਸਾਡੇ ਕਾਰੋਬਾਰੀ ਰਿਲੇਸ਼ਨ ਵੀ ਹੋ ਸਕਣ। ਇਸ ਸਮੇਂ ਧੰਜਲ ਜੀ ਨੇ ਬੇਨਤੀ ਕੀਤੀ ਕਿ ਸਾਨੂੰ ਦਿਖਾਈ ਦੇਣ ਵਾਲੀ ਹਰ ਇਕ ਵਸਤੂ ਨੂੰ ਅਸੀਂ ਬਹੁਤ ਗਹਿਰਾਈ ਨਾਲ ਘੋਖਦੇ ਰਹਿੰਦੇ ਹਾਂ, ਇਸ ਤਰ੍ਹਾਂ ਹੀ ਸਾਨੂੰ ਆਪਣੇ ਆਪ ਨੂੰ ਵੀ ਦੇਖਣ ਅਤੇ ਸਮਝਣ ਦੀ ਜ.ਰੂਰਤ ਹੈ, ਕਿ ਮੈਂ ਕੌਣ ਹਾਂ?, ਮੈਂ ਕਿਉਂ ਬਣਿਆ ਹਾਂ?, ਮੈਂ ਜਨਮ ਲੈਣ ਤੋਂ ਪਹਿਲਾਂ ਕਿੱਥੇ ਸੀ?, ਮੈਂ ਮਰਨ ਤੋਂ ਬਾਅਦ ਕਿੱਥੇ ਜਾਵਾਂਗਾ?  ਇਹ ਸਵਾਲ ਸਾਨੂੰ ਆਪਣੇ ਆਪ ਉਪਰ ਹਰ ਰੋਜ. ਕਰਨੇ ਚਾਹੀਦੇ ਹਨ। ਸਮਾਂ ਆਉਣ ਤੇ ਇਸਦੇ ਜਵਾਬ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਣਗੇ। ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਸਾਡੇ ਸਰੀਰ ਕਿਸ ਤਰ੍ਹਾਂ ਬਣਿਆ ਹੈ ਇਸ ਲਈ ਆਪਣਾ ਬੋਡੀ ਪਾਰਟਸ ਚਾਰਟ ਲੈ ਕੇ ਉੁਸਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਾਰੇ ਮੈਂਬਰਾਂ ਨੇ ਇਸ ਉਪਰਾਲੇ ਨੂੰ ਸੰਸਥਾ ਦਾ ਸ਼ਲਾਘਾਯੋਗ ਕਦਮ ਕਿਹਾ।

ਸਾਰੇ ਮੈਂਬਰਾਂ ਨੇ ਇਸ ਉਪਰਾਲੇ ਨੂੰ ਸੰਸਥਾ ਦਾ ਸ਼ਲਾਘਾਯੋਗ ਕਦਮ ਕਿਹਾ। ਇਕ ਦੂਜੇ ਨੂੰ ਵਧਾਈਆਂ ਦਿੱਤੀਆਂ। ਇਸ ਸਮੇਂ ਮੁੱਖ ਸੇਵਾਦਾਰ ਸ: ਜਸਵੰਤ ਸਿੰਘ ਧੰਜਲ, ਵਾਈਸ ਪ੍ਰਧਾਨ ਸ਼ਮਸ਼ੇਰ ਸਿੰਘ ਧੰਜਲ ਸਟੇਜ ਸੈਕਟਰੀ ਸ: ਬਹਾਦਰ ਸਿੰਘ ਅਤੇ ਸ: ਇੰਦਰਪਾਲ ਸਿੰਘ, ਸ: ਜਸਵਿੰਦਰ ਸਿੰਘ, ਸ: ਜਰਨੈਲ ਸਿੰਘ, ਸ: ਮਲਕੀਤ ਸਿੰਘ ਫਰਵਾਹਾ, ਸ: ਜਸਪਾਲ ਸਿੰਘ, ਸ: ਦਰਸ਼ਨ ਸਿੰਘ, ਸ: ਨਿਰਲੇਪ ਸਿੰਘ, ਸ: ਲਖਵੀਰ ਸਿੰਘ, ਸ: ਬਲਜਿੰਦਰ ਸਿੰਘ, ਸ: ਪਾਲ ਸਿੰਘ, ਸ: ਬਲਵਿੰਦਰ ਸਿੰਘ ਅਤੇ ਹੋਰ ਕਾਫੀ ਹੋਰ ਮੈਂਬਰ ਹਾਜਿਰ ਸਨ।

Comments

Post new comment

The content of this field is kept private and will not be shown publicly.
Image CAPTCHA
Enter the characters shown in the image.